ਸ਼ਰੀਰਿਕ ਤੌਰ 'ਤੇ ਕਮਜ਼ੋਰ ਨੌਜਵਾਨਾਂ ਲਈ ਪਹਿਲੀ ਵਾਰ ਨੌਕਰੀਆਂ ਦਾ ਐਬਲਿਟੀ ਫ਼ੇਅਰ

Monday June 06, 2016,

2 min Read

 ਇਹ ਆਪਣੇ ਆਪ ਵਿੱਚ ਇਕ ਨਵੀਕਲਾ ਪ੍ਰਯੋਗ ਸੀ ਜੋ ਕਾਮਯਾਬ ਰਿਹਾ. ਇਸ ਤੋਂ ਪਹਿਲਾਂ ਕਿਸੇ ਪ੍ਰਾਈਵੇਟ ਸੈਕਟਰ ਦੀ ਕੰਪਨੀਆਂ ਨੇ ਇਹ ਤਰ੍ਹਾਂ ਸਮਾਜ ਬੇਕਾਰ ਮੰਨੇ ਜਾਂਦੇ ਹਿੱਸੇ ਨੂੰ ਹੌਸਲਾ ਅਤੇ ਕਾਬਲੀਅਤ ਵਿਖਾਉਣ ਦਾ ਮੌਕਾ ਨਹੀਂ ਸੀ ਦਿੱਤਾ.

ਮੌਕਾ ਸੀ ‘ਐਬੀਲੀਟੀ ਫ਼ੇਅਰ’ ਦਾ ਜੋ ਸਿਰਫ਼ ਸ਼ਰੀਰਿਕ ਤੌਰ ‘ਤੇ ਅਪਾਹਿਜ਼ ਲੋਕਾਂ ਲਈ ਲਾਇਆ ਗਿਆ ਸੀ. ਇਸ ਵਿੱਚ ਸ਼ਾਮਿਲ ਹੋਏ ਲੋਕਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ ਜਦੋਂ ਉਨ੍ਹਾਂ ਨੂੰ ਨੌਕਰੀ ਦਾ ਸੱਦਾ ਪਤਰ ਦਿੱਤਾ ਗਿਆ. ਇਸ ਮੌਕੇ ਤੇ ਕੁਲ 97 ਲੋਕਾਂ ਨੂੰ ਨੌਕਰੀ ਦੇਣ ਲਈ ਸ਼ੋਰਟਲਿਸਟ ਕੀਤਾ ਗਿਆ.

ਅੱਠਵੀੰ ਜਮਾਤ ਪਾਸ ਪੂਜਾ ਦੀ ਅੱਖਾਂ ਦੀ ਰੋਸ਼ਨੀ ਨਾਹ ਦੇ ਬਰਾਬਰ ਹੈ. ਇਸ ਮੌਕੇ ‘ਤੇ ਨੌਕਰੀ ਮਿਲ ਜਾਣ ਦੀ ਉਮੀਦ ਲੈ ਕੇ ਆਈ ਪੂਜਾ ਸ਼ਰਮਾ ਨੂੰ ਰਿਲਾਇੰਸ ਕੰਪਨੀ ਵੱਲੋਂ ਇੰਟਰਵੀਉ ਲਈ ਸੱਦਿਆ ਗਿਆ. ਉਸਨੂੰ ਪੁੱਛਿਆ ਗਿਆ ਕੇ ਉਹ ਨੌਕਰੀ ਕਿਉਂ ਕਰਨਾ ਚਾਹੁੰਦੀ ਹੈ ਤੇ ਉਸਨੇ ਕਿਹਾ ਕੇ ਉਹ ਆਪਣੇ ਪਰਿਵਾਰ ਲਈ ਸਹਾਰਾ ਬਣਨਾ ਚਾਹੁੰਦੀ ਹੈ. ਜਦੋਂ ਉਸਨੂੰ ਸ਼ੋਰਟਲਿਸਟ ਕੀਤਾ ਗਿਆ ਤੇ ਉਹ ਆਪਣਾ ਰੋਣਾ ਰੋਕ ਨਾ ਸਕੀ.

ਇਹ ਐਬਲਿਟੀ ਫ਼ੇਅਰ ਸੰਨਤੀ ਸੰਸਥਾ ਸੀਆਈਆਈ (ਕੋਨਫੇਡਰੇਸ਼ਨ ਆਫ਼ ਇੰਡੀਅਨ ਇੰਡਸਟ੍ਰੀ), ਨੇਸ਼ਨਲ ਟੀਚਰ ਟ੍ਰੇਨਿੰਗ ਅਤੇ ਰੀਸਰਚ ਵੱਲੋਂ ਕੀਤਾ ਗਿਆ ਸੀ. ਐਬਲਿਟੀ ਫ਼ੇਅਰ ਦੇ ਬਾਰੇ ਨੇਸ਼ਨਲ ਟੀਚਰ ਟ੍ਰੇਨਿੰਗ ਸੰਸਥਾਨ ਦੇ ਡੀਨ ਡਾਕਟਰ ਜਸਮੇਰ ਸਿੰਘ ਨੇ ਦੱਸਿਆ-

“ਪਹਿਲਾਂ ਸਿਰਫ ਨੇਤਰਹੀਣ ਨੈਜਵਾਨਾਂ ਨੂੰ ਹੀ ਕਿਸੇ ਸਰਕਾਰੀ ਵਿਭਾਗ ‘ਚ ਨੌਕਰੀ ਮਿਲ ਪਾਉਂਦੀ ਸੀ. ਪਰ ਇੰਡਸਟ੍ਰੀ ਨੇ ਸ਼ਰੀਰਿਕ ਤੌਰ ਤੇ ਕਮਜ਼ੋਰੀ ਦੇ ਬਾਵਜੂਦ ਜਿਉਣ ਅਤੇ ਅੱਗੇ ਵੱਧਣ ਦਾ ਹੌਸਲਾ ਰੱਖਣ ਵਾਲੇ ਨੌਜਵਾਨਾਂ ਨੂੰ ਮੌਕਾ ਦਿੱਤਾ ਹੈ. ਅਗਲੀ ਵਾਰੀ ਅਸੀਂ ਮਾਨਸਿਕ ਵਿਕਾਸ ਦੀ ਥੁੜ ਵਾਲੇ ਬੱਚਿਆਂ ਨੂੰ ਵੀ ਮੌਕਾ ਦਿਆਂਗੇ.’

ਇਸੇ ਤਰ੍ਹਾਂ ਨੇਤਰਹੀਣ ਜੋੜਾ ਰੀਤੂ ਭਾਰਦਵਾਜ ਅਤੇ ਅਵਪ੍ਰੀਤ ਸਿੰਘ ਨੂੰ ਵੀ ਗਿਲਾਰਡ ਇਲੈਕਟ੍ਰੋਨਿਕਸ ਵੱਲੋਂ ਸ਼ੋਰਟਲਿਸਟ ਕੀਤਾ ਗਿਆ. ਇਨ੍ਹਾਂ ਨੇ ਛੇ ਮਹੀਨੇ ਪਹਿਲਾਂ ਹੀ ਵਿਆਹ ਕੀਤਾ ਹੈ.

ਫ਼ੇਅਰ ‘ਚ ਸ਼ਾਮਿਲ ਹੋਈ ਕੰਪਨੀਆਂ ਵਿੱਚ ਕੋਫ਼ੀ ਕੈਫ਼ੇ ਡੇ ਅਤੇ ਲੇਮਨ ਹੋਟਲ ਨੇ ਵੀ ਕਿਸੇ ਤਰ੍ਹਾਂ ਦੀ ਸ਼ਰੀਰਿਕ ਕਮਜ਼ੋਰੀ ਵਾਲੇ ਨੌ ਜਾਣਿਆਂ ਨੂੰ ਨੌਕਰੀ ਲਈ ਸ਼ੋਰਟਲਿਸਟ ਕੀਤਾ. ਨੌਕਰੀ ਲਈ ਸ਼ੋਰਟਲਿਸਟ ਹੋਏ ਨੌਜਵਾਨ ਮੁੰਡੇ ਕੁੜੀਆਂ ਨੇ ਇਹ ਸਾਬਿਤ ਕਰ ਦਿੱਤਾ ਹੈ ਕੇ ਹੌਸਲਾ ਬੁਲੰਦ ਹੋਏ ਤਾਂ ਸ਼ਰੀਰਿਕ ਕਮਜ਼ੋਰੀ ਵੀ ਤਾਕਤ ਬਣ ਜਾਂਦੀ ਹੈ.

ਲੇਖਕ: ਰਵੀ ਸ਼ਰਮਾ